ਓ ਆ ਵੀ ਪਾੜਤੀਆ ਕੀ ਕਹਿੰਦਾ ਤੇਰਾ ਅਕਬਾਰ ?

ਕੁਛ ਨੀ ਚਾਚਾ ਬਸ ਸਾਰੇ ਲੜੀ ਮਰੀ ਜਾਂਦੇ ਆ…

ਕੌਣ ਬਣੂ  ਭਲਾਂ ਪਰਧਾਨ ਮੰਤਰੀ ?

ਕੁਛ ਨੀ ਕਹਿ ਸਕਦੇ ਪਈ ਜਾਂਦੀਆਂ ਨੇ ਹਾਲੇ ਤਾਂ ਵੋਟਾਂ…

ਐਤਕੀ ਆਪਣੇ ਬਠਿੰਡੇ ਬੜਾ ਰੌਲਾ ਬਈ…ਕੈਪਟਨ ਦੇ ਮੁੰਡੇ ਤੇ ਛੋਟੇ ਬਾਦਲ ਦੀ ਵਹੁਟੀ ਦਾ…

ਹਾਂ ਬਾਈ ਜ਼ੋਰ ਲਗਿਆ ਪਿਆ ਪੂਰਾ ਦੋਨੇ ਧਿਰਾਂ ਦਾ…

ਬਾਈ ਜਿਹੜਾ ਮਰਜ਼ੀ ਬਣ ਜੇ ਜੱਟ ਦਾ ਭਲਾ ਨੀ ਹੁੰਦਾ…ਜੱਟ ਸਾਲਾ ਹਾੜੀ ਵੇਲੇ ਬੀ ਮਰਦਾ ਤੇ ਸੌਣੀ ਵੇਲੇ ਬੀ…

ਸਰਕਾਰਾਂ ਤਾਂ ਬਾਈ ਸਿਆਂ ਸ਼ਾਹੂਕਾਰਾਂ ਦਾ ਕਰਦੀਆਂ…

ਕਦੇ ਰੱਬ ਮਾਰ ਦਿੰਦਾ ਤੇ ਜੇ ਚਾਰ ਦਾਨੇ ਹੋ ਜਾਣ ਤਾਂ ਗੌਰਮਿੰਟ ਕੁਛ ਨੀ ਪੱਲੇ ਪਾਉਂਦੀ…

ਊਂ ਆਹ ਗਰਨਾਮੇ ਕੀ ਬੁੜੀ ਦੇਖ ਲਾ ਬਾਈ ਪੱਕੀ ਭਗਤ ਸੀ ਕਾਲੀਆਂ ਦੀ…ਅਖੇ ਕਾਲੀ ਮੇਰੀ ਪਿਲਸਨ ਲਾ ਕੇ ਦੇਣਗੇ…ਸਾਰੀ ਉਮਰ ਤੱਕੜੀ ਤੇ ਮੋਹਰ ਲਾਈ ਪਰ ਵਿਚਾਰੀ ਦੀ ਪਿਲਸਨ ਨੀ ਲੱਗੀ…

ਆਹਦੇ ਆਹ ਛੋਟਾ ਬਾਦਲ ਆਹਦਾ ਕੇ ਮੇਰਾ ਮੁੰਡਾ ਬੀ ਥੋਡੀ ਸੇਵਾ ਕਰੂ…ਬਈ ਰੱਬ ਬਚਾਵੇ ਐਹੋ ਜੀ ਸੇਵਾ ਤੋਂ…

ਬਾਦਲ ਖਾਨਦਾਨ ਨੇ ਤਾਂ ਲੁਟ ਲਿਆ ਬਾਈ ਪੰਜਾਬ ਨੂ…

ਬਾਈ ਦੁਨੀਆ ਵੀ ਕੀ ਕਰੇ…ਸਾਲੇ ਸਾਰੇ ਇੱਕੋ ਜੇ ਕੱਠੇ ਹੋਏ ਆ…ਕੀਹਨੂੰ ਵੋਟ ਪਾਵੇ ਬੰਦਾ…ਆਪਾਂ ਤਾਂ ਘਰੇ ਈ ਬੈਠੇ ਰਹੀਦਾ…

ਚਾਚਾ ਆਪਾਂ ਘਰੇ ਬੈਠੇ ਰਹਿਨੇ ਆਂ…ਇਹ ਕੰਜਰ ਜਾਲੀ ਵੋਟਾਂ ਪਵਾ ਕੇ ਕੰਮ ਕੱਢ ਲੈਂਦੇ…ਦੂਜੀ ਗਰੀਬ-ਗੁਰਬੇ ਦੀ ਵੋਟ ਸਾਰੀ ਬੋਤਲਾਂ ਦੇ ਕੇ ਪੈ ਜਾਂਦੀ…

ਮਾੜਾ ਈ ਹਾਲ ਆ ਭਾਈ…

ਰੱਬ ਬਚਾਵੇ ਬਾਈ ਏਸ ਦੇਸ ਨੂੰ…

ਕਲਯੁਗ ਆ ਗਿਆ ਭਾਈ…ਲੁੱਟ ਮਾਰ ਪੈ ਗੀ ਸਭ ਪਾਸੇ…

ਚਲ ਬਾਈ ਮੈਂ ਚਲਿਆ ਘਰੇ…ਟੋਕਾ ਕਰਕੇ ਨਾਹ ਕੇ ਰੋਟੀ ਖਾਵਾਂ…ਪਾਣੀ ਦੀ ਵਾਰੀ ਅੱਜ ਰਾਤ ਦੀ…

ਚੰਗਾ ਮੁੰਡਿਓ ਮੈਂ ਵੀ ਪਿੰਡੇ ਤੇ ਪਾਣੀ ਪਾਮਾ ਜਾ ਕੇ…ਗਰਮੀ ਵਾਲੀ ਮੇਰੇ ਸਾਲੇ ਦੀ…