ranjhan ve tera na
Amrita Pritam’s poem from her book navi’n rutt ਰਾਂਝਣ ਵੇ ਤੇਰਾ ਨਾਂ ਪਹਿਲੇ ਲੀਤਾ ਮੌਲਵੀ, ਜਿਸ ਰੱਖਿਆ ਤੇਰਾ ਨਾ ਫੇਰ ਰਾਂਝਣ ਰਾਂਝਣ ਕਰਦੀ ਰਹੀ, ਤੇਰੀ ਕਰਮਾਂ ਵਾਲੀ ਮਾਂ ਰਾਂਝਣ ਵੇ ਤੇਰਾ ਨਾਂ ਅੰਮੜੀ ਨੇ ਲੀਤਾ, ਬਾਬੁਲ ਲੀਤਾ, ਲੀਤਾ ਫੇਰ ਭਰਾਂ ਭੈਣਾਂ ਲੀਤਾ, ਭਾਬੀਆਂ ਲੀਤਾ, ਲੀਤਾ ਸਾਰੇ ਗਰਾਂ ਰਾਂਝਣ ਵੇ ਤੇਰਾ ਨਾਂ ਕਿਸੇ ਨੂੰ ਦੋਸ਼ ਕੋਈ ਨਾ ਦੇਵੇ, ਕਰੇ ਨਾ ਕੋਈ ਮਨ੍ਹਾਂ ਪਰ ਤਦ ਕਿਓਂ ਬਣੇ, ਗੁਨਾਹ ਵੇ ਰਾਂਝਿਆ, ਜਦ ਮੈਂ ਹੀਰ ਤੱਤੀ ਮੂੰਹੋਂ ਲਾਂ ਰਾਂਝਣ ਵੇ ਤੇਰਾ ਨਾਂ ...