Sent by one of my friend. An amazing poem by Surjit Patar saab.

ਮੇਰੀ ਮਾਂ ਨੂੰ ਮੇਰੀ ਲਿਖੀ ਕਵਿਤਾ ਸਮਝ ਨਾ ਆਈ
ਭਾਵੇਂ ਮੇਰੀ ਮਾਂ ਬੋਲੀ ਚ ਲਿਖੀ ਹੋਈ ਸੀ

ਓਹ ਤਾਂ ਬਸ ਏਨਾ ਸਮਝੀ
ਪੁੱਤ ਦੀ ਰੂਹ ਨੂੰ ਦੁਖ ਹੈ ਕੋਈ

ਪਰ ਇਸਦਾ ਦੁਖ ਮੇਰੇ ਹੁੰਦਿਆਂ
ਆਇਆ ਕਿਥੋਂ ?

ਨੀਝ ਲਾ ਕੇ ਦੇਖੀ
ਮੇਰੀ ਅਨਪੜ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ
ਕੁਖੋਂ ਜਾਏ
ਮਾਂ ਨੂੰ ਛੱਡ ਕੇ
ਦੁਖ ਕਾਗਤਾਂ ਨੂੰ ਦਸਦੇ ਨੇ

ਮੇਰੀ ਮਾਂ ਨੇ ਕਾਗਜ਼ ਚੁਕ ਸੀਨੇ ਨੂੰ ਲਾਇਆ
ਖਬਰੇ ਇੱਦਾਂ ਹੀ
ਕੁਝ ਮੇਰੇ ਨੇੜੇ ਹੋਵੇ
ਮੇਰਾ ਜਾਇਆ…

meri maan nu meri likhi kavita samjh na aai
bhawein meri maan-boli ch likhi hoi c

oh tan bas enna samjhi
putt di rooh nu dukh hai koi

par isda dukh mere hundian
aya kitho ?

neejh la ke dekhi
meri anparh maan ne meri kavita
dekho loko
kukho jaaye
maan nu chad ke
dukh kaagtan ni dasde ne

(neejh – close look)

meri maan ne kagaz chuk ke sine nu laya
khabre eddan hi
kujh mere nede hove
mera jaaya…