My thoughts...
Show menu Hide menu
Categories: Punjabi
Tags: amin malik
September 28, 2009 at 9:28 am
ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ, ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ; ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ, ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ, ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ , ਉਹ ਬੈਠ ਬਨੇਰੇ ਰੋਂਦੀ ਰਹੀ ਮੇਰੀਆ ਰਾਹਾਂ ਵੇਹਦੀ ਰਹੀ , ਮੇਰੇ ਪੁੱਤ ਦੀ ਚਿਠੀ ਆਵੇਗੀ ਉਹ ਡਾਕੀਏ ਨੂੰ ਏ ਕਹਿੰ ਦੀ ਰਹੀ , ਫ਼ਿਰ ਡਾਕ ਕਦੀ ਨਾ ਆਈ ਸੀ ਉਹ ਮੌਤ ਨਾ ਮੱਥਾ ਲਾਉਂ ਦੀ ਰਹੀ, ਇਕ ਆਸ ਦਾ ਦੀਵਾ ਬਾਲ ਕੇ ਮਾਂ ਮੇਰੀ ਸ਼ਕਲ ਨੂੰ ਲੌਗ ਚ’ ਵਹਿੰ ਦੀ ਰਹੀ ਮੇਰਾ ਪੁੱਤ ਆਇਆ ਤਾ ਦੇ ਦਵੀ ਇਕ ਗੁਥਲੀ ਧੀ ਨੂੰ ਦਿੰਦੀ ਰਹੀ ; ਮੈ ਸ਼ਹਿਰ ਦੇ ਵਾਸੇ ਵੇਖ ਆਈਆ ਮੈ ਰੋਂਦੇ ਹਾਸੇ ਵੇਖ ਆਈਆ , ਹਰ ਆਸ ਬੇਆਸੀ ਵੇਖੀ ਮੈ ਸਭ ਖਾਲੀ ਕਾਸੇ ਵੇਖ ਆਇਆ , ਹਰ ਪਾਸੇ ਹਸਰਤ ਰੋਦੀ ਸੀ ਮੈ ਸਾਰੇ ਈ ਪਾਸੇ ਵੇਖ ਆਇਆ ਮੈ ਭੁਖ ਤੋ ਡਰ ਕੇ ਦੌੜਾ ਸਾਂ ਉਥੇ ਵੀ ਜਾ ਕੇ ਵੇਖ ਆਇਆ ਇਹ ਝਾਕੇ ਦਿੰਦੀ ਦੁਨਿਆ ਨੂੰ ਦੌਲਤ ਦੇ ਝਾਕੇ ਵੇਖ ਆਇਆ ਜਦ ਗਿਆ ਸਾ ਸਿਖਰ ਦੁਪਿਹਰ ਸਾ ਇਕ ਠਾਂਠਾ ਮਾਰ੍ਦੀ ਲਹਿਰ ਸਾ ਮੈ ਸੂਰ੍ਜ ਦਾ ਪੈਂਡਾ ਵੇਖਿਆ ਨਾ ਜਦ ਮੁੜਿਆ ਆਖਰੀ ਪਹਿਰ ਸਾ ਮੈ ਮੈ ਚਾਨਣ ਅੱਪਣਾ ਵੇਚ ਆਇਆ ਅੱਜ ਬੜਾ ਹੀ ਘੁਪ ਹਨੇਰ ਸਾ ਮੈ ਮੇਰੀ ਵਕਤ ਨੇ ਹਰ ਸ਼ੈ ਖਾ ਲਈ ਸੀ ਹੁਣ ਖਾਲੀ ਪਈ ਚੰਗੇਰ ਸਾ ਮੈ ਮੈ ਦੇਰ ਬੜੀ ਹੀ ਕਰ ਆਇਆ ਹੁਣ ਚਾਰ ਦਿਨਾ ਦੀ ਦੇਰ ਸਾ ਮੈ ਉਹ ਪਿੰਡ ਹੁਣ ਮੇਰੀ ਥਾਣ ਨਹੀ ਸੀ ਉਹ ਵੇਲ਼ਾ ,ਸਮਾਂ ਨਹੀ ਸੀ ਸਭ ਸੜ ਕੇ ਪੱਤੇ ਝੜ ਗੇ ਸਨ ,ਹੁਣ ਰੁੱਖ ਦੀ ਕੋਈ ਛਾਂ ਨਹੀ ਸੀ ਉਹ ਸਾਰੀ ਬਸਤੀ ਬਦਲ ਗਈ ਉਹ ਦੁਨੀਆ ਉਹ ਜਹਾਂਨ ਨਹੀ ਸੀ ਮੈ ਜਿੰਦਰਾ ਵੇਖ ਕੇ ਮੁੜ ਆਇਆ ਉਸ ਘਰ ਵਿੱਚ ਮੇਰੀ ਮਾਂ ਨਹੀ ਸੀ ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ, ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ; ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ, ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ, ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ ,
October 2, 2009 at 10:50 am
🙂
Your email address will not be published. Required fields are marked *
Comment *
Name *
Email *
Website
Δ
September 28, 2009 at 9:28 am
ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ,
ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ;
ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ,
ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ,
ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ
ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ ,
ਉਹ ਬੈਠ ਬਨੇਰੇ ਰੋਂਦੀ ਰਹੀ ਮੇਰੀਆ ਰਾਹਾਂ ਵੇਹਦੀ ਰਹੀ ,
ਮੇਰੇ ਪੁੱਤ ਦੀ ਚਿਠੀ ਆਵੇਗੀ ਉਹ ਡਾਕੀਏ ਨੂੰ ਏ ਕਹਿੰ ਦੀ ਰਹੀ ,
ਫ਼ਿਰ ਡਾਕ ਕਦੀ ਨਾ ਆਈ ਸੀ ਉਹ ਮੌਤ ਨਾ ਮੱਥਾ ਲਾਉਂ ਦੀ ਰਹੀ,
ਇਕ ਆਸ ਦਾ ਦੀਵਾ ਬਾਲ ਕੇ ਮਾਂ ਮੇਰੀ ਸ਼ਕਲ ਨੂੰ ਲੌਗ ਚ’ ਵਹਿੰ ਦੀ ਰਹੀ
ਮੇਰਾ ਪੁੱਤ ਆਇਆ ਤਾ ਦੇ ਦਵੀ ਇਕ ਗੁਥਲੀ ਧੀ ਨੂੰ ਦਿੰਦੀ ਰਹੀ ;
ਮੈ ਸ਼ਹਿਰ ਦੇ ਵਾਸੇ ਵੇਖ ਆਈਆ ਮੈ ਰੋਂਦੇ ਹਾਸੇ ਵੇਖ ਆਈਆ ,
ਹਰ ਆਸ ਬੇਆਸੀ ਵੇਖੀ ਮੈ ਸਭ ਖਾਲੀ ਕਾਸੇ ਵੇਖ ਆਇਆ ,
ਹਰ ਪਾਸੇ ਹਸਰਤ ਰੋਦੀ ਸੀ ਮੈ ਸਾਰੇ ਈ ਪਾਸੇ ਵੇਖ ਆਇਆ
ਮੈ ਭੁਖ ਤੋ ਡਰ ਕੇ ਦੌੜਾ ਸਾਂ ਉਥੇ ਵੀ ਜਾ ਕੇ ਵੇਖ ਆਇਆ
ਇਹ ਝਾਕੇ ਦਿੰਦੀ ਦੁਨਿਆ ਨੂੰ ਦੌਲਤ ਦੇ ਝਾਕੇ ਵੇਖ ਆਇਆ
ਜਦ ਗਿਆ ਸਾ ਸਿਖਰ ਦੁਪਿਹਰ ਸਾ ਇਕ ਠਾਂਠਾ ਮਾਰ੍ਦੀ ਲਹਿਰ ਸਾ ਮੈ
ਸੂਰ੍ਜ ਦਾ ਪੈਂਡਾ ਵੇਖਿਆ ਨਾ ਜਦ ਮੁੜਿਆ ਆਖਰੀ ਪਹਿਰ ਸਾ ਮੈ
ਮੈ ਚਾਨਣ ਅੱਪਣਾ ਵੇਚ ਆਇਆ ਅੱਜ ਬੜਾ ਹੀ ਘੁਪ ਹਨੇਰ ਸਾ ਮੈ
ਮੇਰੀ ਵਕਤ ਨੇ ਹਰ ਸ਼ੈ ਖਾ ਲਈ ਸੀ ਹੁਣ ਖਾਲੀ ਪਈ ਚੰਗੇਰ ਸਾ ਮੈ
ਮੈ ਦੇਰ ਬੜੀ ਹੀ ਕਰ ਆਇਆ ਹੁਣ ਚਾਰ ਦਿਨਾ ਦੀ ਦੇਰ ਸਾ ਮੈ
ਉਹ ਪਿੰਡ ਹੁਣ ਮੇਰੀ ਥਾਣ ਨਹੀ ਸੀ ਉਹ ਵੇਲ਼ਾ ,ਸਮਾਂ ਨਹੀ ਸੀ
ਸਭ ਸੜ ਕੇ ਪੱਤੇ ਝੜ ਗੇ ਸਨ ,ਹੁਣ ਰੁੱਖ ਦੀ ਕੋਈ ਛਾਂ ਨਹੀ ਸੀ
ਉਹ ਸਾਰੀ ਬਸਤੀ ਬਦਲ ਗਈ ਉਹ ਦੁਨੀਆ ਉਹ ਜਹਾਂਨ ਨਹੀ ਸੀ
ਮੈ ਜਿੰਦਰਾ ਵੇਖ ਕੇ ਮੁੜ ਆਇਆ ਉਸ ਘਰ ਵਿੱਚ ਮੇਰੀ ਮਾਂ ਨਹੀ ਸੀ
ਮੈਂ ਉਜੜੇ ਪਿੰਡੋ ਤੁਰਿਆ ਸਾਂ ਕਿ ਸ਼ਹਿਰ ਚ’ ਜਾ ਕੇ ਵੱਸਾਂਗਾ,
ਮੈਂ ਹੰਝੂ ਮਾਂ ਦੇ ਵੇਖੇ ਨਾ ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ;
ਉਹ ਰੋਈ ਸੀ ਕੁਰਲਾਈ ਸੀ ਤੇ ਦਿੰਦੀ ਰਹੀ ਦੁਹਾਈ ਸੀ,
ਉਸ ਜਿਗਰ ਨੂੰ ਚੀਰਾ ਦਿਤਾ ਸੀ ਮੇਰੇ ਮਥੇ ਦਾਓਣੀ ਲਾਈ ਸੀ,
ਮੈ ਦੂਰੋ ਹਥ ਹਿਲਾਇਆ ਸੀ ਉਹ ਬੜੀ ਦੂਰ ਤੱਕ ਆਈ ਸੀ
ਮੈ ਪਿਛੇ ਮੁੜ ਕੇ ਵੇਖਿਆ ਨਾ ਮੇਰੇ ਅੱਗੇ ਮੇਰੀ ਕਮਾਈ ਸੀ ,
October 2, 2009 at 10:50 am
🙂