eh main PunjabiPortal.com te magazine Kuknas lai likhi c…hu-buhu ethe post kar riha
ਕਿਮੇ ਤਾਇਆ ਤਕੜਾ…ਲੱਗੀ ਕੋਈ ਖਬਰ ਬਾਈ ਦੀ ?
ਹਾਂ ਭਾਈ ਬਸ ਤੁਰਿਆ ਫਿਰਦਾ..ਹਾਂ ਫੂਨ ਆਇਆ ਸੀ ਪਰਸੋਂ ਰਾਹ ਚ ਕਿਤੇ ਫਸੇ ਹੋਏ…ਆਹ ਜਿਉਂਦਾ ਰਹੇ ਆਪਣਾ ਰਾਮੂੰਆਲੀਆ…ਬਚਾ ਲੇ ਜਞਾਕ…ਛੋਟੇ ਨੇ ਸੁਨਿਆ ਸੀ ਫੂਨ…ਦਸਦੇ ਆ
ਕਿਤੇ ਕੋਲੇ ਆਲੇ ਟਰੱਕ ਚ ਬਿਠਾ ਕੇ ਲੈ ਕੇ ਚੱਲੇ ਸੀ ਬਾਡਰ ਟਪਾਉਣ…ਉਥੇ ਫੌਜ ਆਲਿਆਂ ਨੇ ਫੜ ਲਏ…ਕਿਸੇ ਨਾਲ ਗਏ ਮੁੰਡੇ ਦੇ ਘਰ ਦਿਆਂ ਦਾ ਹਥ ਸੀ ਤਕੜਾ ਤੇ ਆਹ ਬੱਚੇ ਜਿਉਣ ਰਾਮੂੰਆਲੀਆ ਦੇ
ਜੀਹਨੇ ਜਵਾਕਾਂ ਦੀ ਜਾਨ ਬਚਾਈ…ਹੁਣ ਆਹਦੇ ਨੇ 8-7 ਦਿਨਾਂ ਚ ਆ ਜਾਣਗੇ…
ਵਾਹਿਗੁਰੂ ਭਲੀ ਕਰੇ…ਕਲਯੁਗ ਆ ਗਿਆ…ਕੋਈ ਕਿਸੇ ਦਾ ਨੀ ਰਿਹਾ…
ਆਹ ਮੇਰੇ ਸਾਲੇ ਦਾ ਜੈਂਟ…ਜਮਾ ਲੁੱਟਣ ਤੇ ਹੋ ਗਏ…5 ਲੱਖ ਦਿੱਤਾ…2 ਕਿੱਲੇ ਕੁਰਕ ਕਰਤੇ…ਇਹਦੀ ਭੈਣ…ਨਿਕਲ ਗਿਆ ਹੋਣਾ ਕਿਤੇ ਦਾ ਕਿਤੇ ਹੁਣ ਤਿਕਰ…
ਤਾਇਆ ਭਲਾਂ ਪਤਾ ਪੁਤਾ ਨੀ ਕੀਤਾ ਸੀ ਪਹਿਲਾਂ…
ਕਾਹਦੇ ਪਤੇ ਨੇ…ਮੈਂ ਤਾਂ ਬਥੇਰਾ ਆਖਿਆ ਸੀ…ਆਵਦੇ ਜਿਹੜੇ 7-8 ਕਿਲੇ ਆ…ਰੋਟੀ ਦਾ ਗੁਜ਼ਾਰਾ ਵਧੀਆ ਕਰਾਈ ਜਾਂਦੇ ਆ…ਪਰ ਕਾਹਨੂੰ ਮੰਨਦੀ ਆ ਔਲਾਦ ਅੱਜ ਕੱਲ ਦੀ…ਆਹਦੇ
ਨਹੀਂ ਬਾਹਰ ਐਨਾ ਕੰਮ ਕਰਕੇ ਬਹੁਤ ਪੈਸੇ ਮਿਲਦੇ ਬਾਪੂ ਤੂੰ ਸਾਰੀ ਉਮਰ ਪਿੰਡ ਚ ਕੱਢਤੀ…
ਓ ਚਾਚਾ ਛੋਟਾ ਪਾੜਤੀਆ ਨੀ ਦਿਸਦਾ ਅੱਜ ਕਲ…ਪਹਿਲਾਂ ਤਾਂ ਕਾਲਜ ਜਾਂਦਾ ਦੀਂਹਦਾ ਸੀ ਕਦੇ ਕਦੇ…
ਆਹੋ ਤਾਇਆ ਮੈਂ ਸੁਨਿਆ ਲੜਾਈ ਲੜੂਈ ਹੋ ਗੀ ਕੋਈ ਉਥੇ ਮੁੰਡਿਆਂ ਨਾ…
ਆਹੋ…ਅੱਜ ਕਲ ਕਾਹਦੀਆਂ ਪੜਾਈਆਂ ਨੇ ਬਸ ਸਰਿਆ ਈ…ਇਹਦੇ ਨਾਲਦਾ ਮੁੰਡਾ ਸੀ ਕੋਈ…ਪਿਓ ਉਹਦਾ ਮੰਤਰੀ ਕੋਈ ਸ਼ੈਂਤ…ਦਾਰੂ ਪੀ ਕੇ ਲੜ ਪੇ ਕਿਤੇ…ਇਕ ਮੁੰਡੇ ਦਾ ਸਿਰ ਪਾੜ
ਤਾ…ਉਹਦੇ ਪਿਓ ਨੇ ਉਹਨੁੰ ਤਾਂ ਬਚਾ ਲਿਆ…ਸਾਡੇ ਆਲੇ ਮਗਰ ਪੁਲਸ ਲੱਗੀ ਫਿਰਦੀ ਸੀ…30 ਹਜ਼ਾਰ ਦੇ ਕੇ ਮਸਾਂ ਜੂੜ ਵੱਢਿਆ ਉਹਨਾ ਦਾ…
ਪੱਟ ਤੀ ਅੱਜ ਕਲ ਦੀ ਪੀਹੜੀ ਸ਼ਕੀਨੀ ਨੇ…
ਨਾ ਬਾਈ ਭਲਾਂ ਲੜੇ ਕਾਹਦੇ ਪਿੱਛੇ…
ਜੰਟਿਆ ਆਪਾਂ ਨੂੰ ਤਾਂ ਸਾਰੀ ਗਲ ਦਾ ਪਤਾ ਨੀ…ਆਹਦੇ ਕੁੜੀ ਸੀ ਕੋਈ…ਉਹਨੂੰ ਕਿਸੇ ਨੇ ਕੁਛ ਪੁੱਠਾ ਸਿੱਧਾ ਕਹਿ ਤਾ…ਹੁੰਦੀ ਹੁੰਦੀ ਗਲ ਵਧ ਗੀ…ਉਥੇ ਕੋਈ 2 ਧੜੇ ਬਣੇ ਮੁੰਡਿਆਂ
ਦੇ…ਉਹਨਾ ਦੀ ਆਪੋ ਚ ਹੋ ਗੀ…
ਅੱਛਾ…
ਪੁਲਸ ਦੀ ਰੋਟੀ ਬੀ ਚਲਣੀ ਆ ਕਿਤੋਂ ਭਾਈ…ਇਹ ਤਾਂ ਭਾਲਦੇ ਫਿਰਦੇ ਐਹੋ ਜਾ ਕੁਸ…
ਚਲ ਮੱਘਰ ਸਿਆਂ ਜਾਨ ਬਚ ਗੀ ਮੁੰਡੇ ਦੀ…ਪੁਲਸ ਦਾ ਕੁੱਟਿਆ ਤਾਂ ਸਾਰੀ ਉਮਰ ਰਾਸ ਨੀ ਆਉਂਦਾ…ਆਹ ਫੌਜ਼ੀ ਦਾ ਮੁੰਡਾ ਦੇਖ ਲਾ…ਖਾੜਕੂਆਂ ਵੇਲੇ ਦੀ ਮਾਰ…ਹਾਜੇ ਤਿਕਰ ਕਾਸੇ ਜੋਗਾ ਨੀ
ਹੋਇਆ…
ਇਹ ਮੇਰੇ ਸਾਲੇ ਦੇ ਕਸਾਈ ਹੁੰਦੇ…ਇਹਨਾ ਨੂੰ ਕਾਹਨੂੰ ਸੀ ਆਉਂਦੀ ਕਾਸੇ ਤੇ…
ਤਾਇਆ ਬਾਹਰ ਆਉਂਦਾ ਜਾਂਦਾ ਰਿਹਾ ਕਰ…ਮਾੜਾ ਮੋਟਾ ਚਿਤ ਸੂਤ ਰਹਿੰਦਾ…
ਚੰਗਾ ਭਾਈ…ਟੁਕ ਖਾਵਾਂ 2 ਬੁਰਕੀਆਂ ਤੇ ਪਵਾਂ…ਪਾਲਾ ਹੋ ਗਿਆ…ਬੁੱਢਾ ਸਰੀਰ ਤਾਂ ਉਈਂ ਠਰ ਜਾਂਦਾ…ਤੁਸੀਂ ਕਰੋ ਗਲਾਂ ਬਾਤਾਂ…
ਚੰਗਾ ਤਾਇਆ…ਬਸ ਅਸੀਂ ਬੀ ਚਲੀਏ ਘਰਾਂ ਨੂੰ…ਉਡੀਕਦੇ ਹੋਣੇ ਆ…
ਚੰਗਾ ਬਾਈ ਮੈਂ ਬੀ ਘਰ ਨੂੰ ਜਾਵਾਂ…ਰੋਟੀ ਫੜਾ ਕੇ ਆਉਣੀ ਡੇਰੇ…
February 13, 2009 at 9:44 pm
Bahut wadia effort aa ! pind wala time chete aa janda.
gr8 work. keep it on
February 14, 2009 at 12:54 am
mud mud yaad satave pind diyan galiyan di 🙂
February 26, 2010 at 3:59 pm
Punjabi nahi parni ohdi.. par menu lagda hun kuch time kad ke sikhni pheni.
Paji delete nahi karni.
March 31, 2010 at 7:53 pm
@SSjatt
jaroor sikhni chahidi bai ji…aj hi shuru karo…