par aakhir ch nateeja eh niklia k kuch aise bewkoof b hai ne..jihna ne apne aap nu gurmukhi parni nahi sikhai…so ho sakda asi uhna nu es tarah likh ke target kar sakiye…dooji gal jihde lok shahmukhi likhan wale ne…gurmukhi parna uhna lai b samhbav nahi hai….es karke asi sochia k hale es nu es tara angreji wich likh ke shuru karde haan…fer agge ja ke dekhde haan ki banda hai….
April 20, 2008 at 11:34 pm
ਤੁਹਾਡਾ ਬਲੌਗ ਵਾਕਿਆ ਹੀ ਪੰਜਾਬੀਅਤ ਦੀ ਗੱਲ ਕਰਦਾ ਹੈ, ਪਰ ਕਰਦਾ ਅੰਗਰੇਜ਼ੀ ਦੀਆਂ ‘ਬਸਾਖੀਆਂ’ ਦੇ ਸਹਾਰੇ ਨਾਲ ਹੀ ਹੈ, ਇਸ ਦਾ ਕੀ ਕਾਰਨ ਹੈ?
ਬਲੌਗ ਦੀ ਭੂਮਿਕਾ ‘ਚੋਂ ਪਤਾ ਨਹੀਂ ਲੱਗਾ। ਜਿਹੜੇ ਲੋਕ ਪੰਜਾਬੀ ਹੀ ਨਹੀਂ ਬੋਲ/ਪੜ੍ਹ ਸਕਦੇ, ਉਹਨਾਂ ਨੂੰ ਪੰਜਾਬੀ ਨਾਲ ਕਿਵੇਂ ਮੋਹ ਹੋ ਸਕਦਾ ਹੈ? ਉਹ ਕਿਵੇਂ ਜੁੜ ਸਕਦੇ ਹਨ ਪੰਜਾਬੀ ਨਾਲ? ਪੰਜਾਬੀ ਨੂੰ ਬਚਾਉਣਾ ਇਕ/ਕੱਲੇਕਾਰੇ ਮਨੁੱਖ ਦਾ ਕੰਮ ਨਹੀਂ ਹੈ। ਸਾਰਾ ਰਾਜਨੀਤਕ, ਸਮਾਜਿਕ, ਆਰਥਿਕ, ਧਾਰਮਿਕ ਢਾਂਚਾ ਇਸ ਵਿੱਚ ਕਾਰਾਗਾਰ ਸਾਬਤ ਹੋ ਸਕਦਾ ਹੈ ਜੇ ਉਹ ਦਿਲੋਂ ਇਸ ਤਰ੍ਹਾਂ ਕਰਨਾ ਚਾਹੇ/ਦਿਲੋਂ ਇਮਾਨਦਾਰ ਅਤੇ ਪੰਜਾਬੀ ਪ੍ਰਤੀ ਨਿਰਮੋਹਾ ਨਾ ਹੋਵੇ।
ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਮਾਂ ਬੋਲੀ ਦੀ ਗੱਲ ਕਰਨ ਲਈ ਵੀ ਸਾਨੂੰ ਹੋਰ ਭਾਸ਼ਾ ਦੀ ਗੋਦ’ਚ ਬੈਠ ਕੇ ਗੱਲ ਕਰਨੀ ਪੈਂਦੀ ਹੈ? ਅੰਗਰੇਜ਼ੀ ਪੜ੍ਹਨ ਵਾਲੇ ਪੰਜਾਬੀ ਵਿੱਚ ਪੋਸਟ ਕੀਤੇ ਹੋਏ ਲੇਖਾਂ ਦਾ ਕੀ ਕਰਨਗੇ? ਸਰਸਰੀ ਜਿਹੀ ਨਿਗ੍ਹਾ ਮਾਰ ਕੇ,ਹੋ ਸਕਦਾ ਹੈ ਮਾੜਾ ਜਿਹਾ ਓਪਰਾ ਜਿਹਾ ਇਕ ਹੌਕਾ ਵੀ ਭਰਨ ਪਰ ਪੰਜਾਬੀ ਜਿਨ੍ਹਾਂ ਦੀ ਬੋਲੀ ਹੀ ਨਹੀਂ ਉਹ ਕਿਵੇਂ ਬਚਾਉਣਗੇ ਸਾਡੀ ਬੋਲੀ ਨੂੰ ਮਰਨੇ ਤੋਂ?
ਗੁੱਸਾ ਨਾ ਕਰਿਓ ਪੰਜਾਬੀ ਦੀ ਹਮਾਇਤ ਕਰਨ ਵਾਲਿਓ ਮੇਰੇ ਭਰਾਵੋ,
ਇਹ ਗੱਲ ਹੈਰਾਨ ਕਰਨ ਵਾਲੀ ਹੈ ਅਤੇ
ਮੇਰੀ ਸਮਝ ਤੋਂ ਬਾਹਰ ਹੈ।
April 21, 2008 at 7:36 am
22 g gal tuhadi bilkul saih hai…main te pehla e eh post kar chukkian…http://amardeepsidhu.com/punjabiat/2008/03/29/language-for-language/
par aakhir ch nateeja eh niklia k kuch aise bewkoof b hai ne..jihna ne apne aap nu gurmukhi parni nahi sikhai…so ho sakda asi uhna nu es tarah likh ke target kar sakiye…dooji gal jihde lok shahmukhi likhan wale ne…gurmukhi parna uhna lai b samhbav nahi hai….es karke asi sochia k hale es nu es tara angreji wich likh ke shuru karde haan…fer agge ja ke dekhde haan ki banda hai….
shukria…
April 22, 2008 at 11:01 am
ਠੀਕ ਹੈ ਤੁਹਾਡੇ ਹਿਸਾਬ ਨਾਲ ਵੀ, ਮੈਂ ਤੁਹਾਡੇ ਵਿਚਾਰ ਅਤੇ ਤੁਹਾਡੇ ਬਲੌਗ ਦੇ ਪਾਠਕਾਂ ਦੇ ਵਿਚਾਰ (ਜੋ ਤੁਸੀਂ ਪੁਰਾਣੇ ਲਿਖੇ ਹੋਏ ਲਿੰਕ ਵਿੱਚ ਭੇਜੇ ਹਨ) ਪੜ੍ਹੇ ਨਹੀਂ ਸਨ। ਇਸ ਲਈ ਮਾਫੀ ਚਾਹੁੰਦਾ ਹੈ ਤੁਹਾਨੂੰ ਤਕਲੀਫ ਦੇਣ ਲਈ।
ਬਹੁਤ ਵਧੀਆ ਉਪਰਾਲਾ ਹੈ ਤੁਹਾਡਾ, ਅੱਗੇ ਵੱਧਦੇ ਰਹੋ!!
ਰੱਬ ਰਾਖਾ!!!
April 23, 2008 at 12:21 am
ਮੈਨੂੰ ਕਮਲ ਭਰਾ ਨਾਲ ਗੱਲ ਸੁਮੀਤ ਹੈ| ਮੈ ਅੰਗਰੇਜ਼ੀ ਮੁੰਡਾ ਹਾਂ| ਮੈ ਆਪਨੂੰ ਸਿਖਾਲਿਆ| ਹੋਰ ਵੀ ਹਿਮਤ ਨਾਲ ਕਰ ਸਕਦੇ ਆਂ|
ਰੂਪ ਢਿੱਲੋਂ
April 23, 2008 at 2:02 am
ਮੈਨੂੰ ਪੂਰੀ ਕਮਲ ਜੀ ਨਾਲ ਸੁਮੀਤ ਏ | ਮੈ ਅੰਗੇਜ਼ੀ ਹਾਂ ਜਿੱਣੇ ਆਪਨੂੰ ਪੰਜਾਬੀ ਸਿਖਾਈ ਹੈ | ਜਿਹ ਮੈ ਕਰ ਸਕਦਾ ਹੋਰ ਵੀ ਕਰ ਸਕਦੇ ਆਂ |
ਵੇਖੋਂ http://en.wikipedia.org/wiki/Rupinderpal_Singh_Dhillon
April 29, 2008 at 4:32 am
ਤੁਹਾਡੇ ਕੋਲ੍ਹ ਖੂੰਹ ਏ
ਸਾਡੇ ਕੋਲ੍ਹੇ ਕੰਚ ਕਿਲ੍ਹੇ ||
ਤੀਰ ਦੇ ਨੱਕ ਵਾਂਗੋ
ਅੰਬਰ ਚੀੜ ਦੇ ਨੇ ||
ਤੁਹਾਡੇ ਨਵਾਸੀ ਕਿਸਾਨ ਨੇ
ਸਾਡੇ ਟਾਏ ਸ਼ਾਏ ਵਾਲੇ ਨੇ ||
ਕਲਮ ਕਾਗ਼ਜ਼ ਉਤੇ ਨਸੀਬ
ਚੀੜ ਦੇ ਨੇ ||
ਰੂਪ ਢਿੱਲੋਂ
ਮੈਂ ਆਪਣੇ ਹੀ ਮਿੱਟੀ ਪਟਨੀ ਏ
ਮੈਂ ਆਪਣੇ ਹੀ ਉਮਰ ਕਟਨੀ ਏ ||
ਭਾਵੇਂ ਲਿਖਾ ਬੋਲਾ ਪੰਜਾਬੀ
ਭਾਵੇਂ ਲਿਖਾ ਬੋਲਾ ਅੰਗਰੇਜ਼ੀ ||
ਉਰਦੂ ਹਿੰਦੀ ਲੱਗਦੇ ਠਣਦੇ
ਮੇਰੇ ਉਸਾਸ ਮਾਂ ਬੋਲੀ ਤਣਦੇ ||
ਇਹ ਮਾਂ ਦਾ ਦੁਧ ਪੀਤਾ
ਕਢੇ ਨਹੀਂ ਇਹਨੂੰ ਪਿਠ ਕੀਤਾ ||
ਤੁਹਾਡੇ ਹੱਥ ਇਸਦੇ ਲਹੂ ਨਾਲ ਭਰੇ ਨੇ
ਪੰਜਾਬੀ ਦੇ ਕਤਲ ਕਰਦੇ ਫੜੇ ਗਏ ਨੇ ||
ਰੂਪ ਢਿੱਲੋਂ