kujh swaal…

bahut wari, alag alag lokan naal punjabi bhasha te culture baare aksar meri gal hundi rehndi hai par aam ja jawab eh hunda “ki hunda ? punjabi chal te rahi hai” ehda ki matlab hai ? ki asi enne ujjad haan ? ya sanu kuch sikhaya hi nahi gia ? k culture warge vishe tak sadi soch hi nahi paunchdi…aksar mein sochda hunna es cheez baare te kuch swaal dimag ch aaunde ne:

  1. sade ghar ch akhbar kihda lagia hai ? angreji, punjabi ya hindi ? main ethe dharam di gal bilkul nai karni chaunda kyoki eh blog sirf culture di gal karan lai hai par ik gal main jaroor kehni chahunga. kuch lok kehnde ne k punjabi sirf sikhan di boli hai…non-sikhan di boli te hindi hai. te ik hor gal shayad tusi dekhi hove main aj tak kise non-sikh de ghar punjabi da akhbar nai dekhia…(bahute honge…par main aam jehi gal kar riha) ehda ki kaaran hai….fer te eh gal sach ho gai na ?
  2. jado tusi kade safar karde ho…bus ch ya train ch…raste ch banda akhbar jaroor khareed-da..kinne wari tusi punjabi da akhbar lai k parde ho ?
  3. kinne wari tusi koi punjabi da novel/kahani book khreed k padi hai…te us to b waddi gal…tuhanu kinne k punjabi lekhakan de naam pata ne…kaun changa kaun mada likhda….kise b cheez da kinna k gyan hai ?
  4. aj kal te main eh b sunda k mata pita bachian nu punjabi bolan ton rokde ne ? ehda ki karan hai ?
  5. kinne wari tusi ghar ch kathe baith k punjabi TV channel dekhde ho ? mannian sare channels te koi enne wadia program na b aaunde hon…par eh khiyal kinne wari aya hai k main punjabi haan te punjabi da kuch dekhan ?
  6. tuhade ghar ch punjabi diyan kinnian k cassetes & CDs ne ?
  7. aj kal bahut sarian punjabi filman a rahian ne…tusi uhna cho kinnian dekhian ne ?
  8. kinni wari tuhanu eh khiyal aaunda hai k main punjabi haan te mainu punjabi lai kuch karna chahida hai. matlab kinni wari eh ehsaas hoya hai k eh jo raula hai punjabi culture alop hon da…eho ji koi cheez hai b te sanu kuch karan di lod hai…

main umeed karda k jo b sajjan eh post pad riha hai ehna swalan bare jaroor sochuga…te je zyada jawab na ch a rahe ne te kuch efforts b karuga….

10 Comments

  1. Sidhu ji,
    Gursharan likh reha haan. Amreeka rehnda haan. swaal bade hi waajib ne. lao kujh jawaab ik
    NRP(non-resident punjabi) de
    saade ghar ch akhbaar koi nahi lagaa. par web te asi ajit jalandhar rojana parhida hai.
    jadon v punjab aaonda haan te meri reading saari punjabi vich hi hundi hai (Punjabi means gurmukhi)
    Is veley mere ghar koi 300 kitaab di meri personal library hai punjabi di.
    parents aapne bacheya naal punjabi ch nahi gall karde. Isda kaaran Punjab vich eh hai ke othey de oh school jis vich ik middle class ya upper middle class aapne bachey parhan lai bhejde ne ohna schools di mgmt. paise vich interested hai na ke punjabi de parchaar vich.
    Channel te kai ne punjabi de par kanjarpune te punjabi di phulkari pa ke punjabi di patti mese kari phirde han.
    punjabi lai koi ki kar reha hai te ki kar sakda hai. eh te veer ji jis tarah kehnde ne ki charity begins at home. aapne ghar ton hi hi shuruaat karni paini hai. jis veley punjabi baare koi v saanjh pao bacheya nu ohna saariyaan glorify cheezan baare daso jis nu asi sabheyachaar kehnde haan os baare daso. na ke alpha etc la ke de deo. kyon ke ohna ne baaki sabh kujh dena hai sivaae sabheychaar de.

    Koi bhul hove te khima

  2. bilkul sahi kiha 22 ji…

    tusi punjabi paran and reading bare likhia…bahut khushi hoi pad ke…dooji gal eh hai tusi es blog te aaye ho interest lai k…ehda matlab tuhanu punjabi naal pyar hai….

    jihdi tusi gal kahi schools di…bilkul sahi hai…oh te sirf paisa dekhde ne…par afsos uthe hunda jado mgmt de vich b punjabi lok ne te ohi keh rahe ne k school wich ya te angreji bolo ya fer hindi…punjabi nahi bolni…etho ki clear hunda…k eh Hinglish da shikaar navi generation nai….kuch purani generation de dimag b ne…

    wase je thoda sochia jaave tan sara dosh mere khiyal naal ese generation nu nahi ditta ja sakda….kuch te pehlan beej beeje gaye ne jihna da kauda fal sanu khana pai riha hai…

    ki khiyal tuhada ?

    rab rakha

  3. g main bus ehho kehna chahna waan k tohada kam salam day qabil jehrra apni maan boli noon bachan wastay tussan apna hisa paya aay.doji gal tohaday ais forum di aiye barri changi gal aay kay ehday wich mazhabi inteha pasandi to hatt kay kam karan walay lok majood nay

  4. Rizwan bhaji…

    badi khushi hoi tuhade aaun te…

    jee bilkul asi sare punjabi haan…so milke kam karna chahida…

    naale apna sahahr jaroor likh dia karo..babio…

    jeeo…rab rakha…

  5. Bai Amar,

    Tu eh bohat hee vadhia wisha likhya hai.
    Mein aap eh sochda rehna ki loka nu ho kee gya hai? Yaar mein aapni rozana zindagi vich dekhda ki Punjabi maa-baap aapne bachhya naal Hindi ya English vich hee gall karde ne.. Meinu bohat dukh lagda jado mein eho jehe banddya naal milda.
    Shehara vich te bohat pehla to hee eh dharna bann gayee c ki Punjabi pendu lokan di boli hai.. hun te pindda vich v bohat burra haal dekhya hai mein. Othe v lok aapne bachhya naal Hindi/English vich hee gall karde ne. Pata nahi oh Punjabi nu ena maada kyo samjhde ne? Eho jehi kehri cheez hai jo Hindi vich sikkhi jaa sakdi hai, par Punjabi vich nahi?
    Mein kisse bhaasha di burai nahi karda… mein te kehnda je mauka mille taa saanu doosri bhasha jaroor sikhni chahidi hai.. par aapni boli nahi bhullni chahidi.
    Dekh lao hun south India vich lok kinna maan mehsoos karde ne aapni boli bol ke… ki ohna de bachhe trakki nahi karde? ki ohna de bachhe engineer, doctor, scientist nahi bannde?
    Te jehre lok eh kehnde ne ki eh boli Sikhan di boli hai, mein te kehnda oh lok pade-likhe ann-padh ne. Je eh gall hai taa Dhani Ram Chatrik, Babu Rajab Ali, Baba Bulleh Shah, Baba Fareed, Nand Lal Noorpuri, Shiv Kumar Batalvi te hor bohat saare, kiss bhasha vich likhde ya bolde sann? Kiss bhasha nu ohna ne aapni Maa keha c? te kiss bhasha ne ohna nu duniya vich sanmaan te naam ditta?

    Main pichhe jehe kitte UN di ikk report padhi c. Jiss vich likhya c ki 2050 takk Punjabi bolan waale ess dharti te khatam ho jaange. Aur meinu eh report bohat waar sachh v lagdi hai.
    Par meinu eh samjh nahi aa reha ki aapa Punjabi nu kiddan loka vich harman pyaari kar sakde aa?

    TV channels, yaa akhbaara de bharose taa assin ess nu chadd nahi sakde.. TV channels te sabb kuch hai, bass Punjabi nahi hai… othe taa Punjabi de naam te gandd dikhaunde ne.
    Bass saara din gaane chalde ne, jinna vich assal Punjabi to ilava sabb kuch hunda hai.. te ese cheez nu keh dinde ne ki maa boli di sewa karde aa… Lahnat hai ohna te.
    Jiven Gursharan veer ne keha ki ‘Charity begins at home’ bass aapa sabb ne aapne ghar vich te aapne aale-duwaale punjabi nu utshah dena hai.. je tuhada koi rishtedar ja koi dost-mitar aapne bachhya naal, aapne bhein bhra naal Punjabi to ilava kisse hor bhasha da istemaal karda hai taa uss nu samjhao.

    Baaki je mein kuch maada likhya hove taa maaf karna.

  6. sahi kiha bai…apne gharo shuru hunda sab kuch…es lai eh blog ik choti jehi koshish hai…kuch lokan de wichaar ik than te leon di…shayad uhda koi changa nateeja nikkal sake…je asi 1 rupiye ch 5 paise b pa sakiye tan b badi khusi di gal hougi…

    rab rakha
    jeeo

  7. Mainu Gurcharan Singh Naal Sumeet hain.

    Check this out
    ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਪੁਸਤਕ ‘ਮੇਰਾ ਦਾਗਿਸਤਾਨ’ ਵਿਚ ਮਾਂ-ਬੋਲੀ ਬਾਰੇ ਇਕ ਪੂਰਾ ਅਧਿਆਇ ਹੈ। ਉਹਦੇ ਵਿਚ ਰਸੂਲ ਇਕ ਘਟਨਾ ਦਾ ਜ਼ਿਕਰ ਕਰਦਿਆਂ ਲਿਖਦਾ ਹੈ- ‘ਅਬੂਤਾਲਿਬ ਇਕ ਵਾਰੀ ਮਾਸਕੋ ਗਿਆ। ਉਥੇ ਉਸ ਨੂੰ ਕਿਸੇ ਰਾਹ ਜਾਂਦੇ ਨਾਲ ਗੱਲ ਕਰਨੀ ਪੈ ਗਈ, ਸ਼ਾਇਦ ਇਹ ਪੁੱਛਣ ਲਈ ਕਿ ਮੰਡੀ ਕਿੱਥੇ ਹੈ? ਹੋਇਆ ਇਹ ਕਿ ਉਹ ਅੰਗਰੇਜ਼ ਨਿਕਲਿਆ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ, ਕਿਉਂਕਿ ਮਾਸਕੋ ਦੇ ਗਲੀਆਂ-ਬਾਜ਼ਾਰਾਂ ਵਿਚ ਬਹੁਤ ਸਾਰੇ ਵਿਦੇਸ਼ੀ ਦੇਖਣ ਵਿਚ ਆਉਂਦੇ ਹਨ।

    ਅੰਗਰੇਜ਼ ਅਬੂਤਾਲਿਬ ਨੂੰ ਨਾ ਸਮਝ ਸਕਿਆ ਤੇ ਉਸ ਨੂੰ ਸਵਾਲ ਕਰਨ ਲੱਗ ਪਿਆ-ਪਹਿਲਾਂ ਅੰਗਰੇਜ਼ੀ ਵਿਚ, ਫਿਰ ਫਰਾਂਸੀਸੀ ਵਿਚ, ਸਪੇਨੀ ਵਿਚ ਤੇ ਸ਼ਾਇਦ ਹੋਰ ਵੀ ਕਈ ਬੋਲੀਆਂ ਵਿਚ।

    ਆਪਣੀ ਥਾਂ, ਅਬੂਤਾਲਿਬ ਨੇ ਅੰਗਰੇਜ਼ ਨਾਲ ਰੂਸੀ ਵਿਚ, ਫਿਰ ਲਾਕ, ਅਵਾਰ, ਲੇਜ਼ਗੀਨ, ਦਾਰਗ਼ੀਨ ਤੇ ਅਖੀਰ ਕੂਮੀਕ ਵਿਚ ਗੱਲ ਕਰਨ ਦੀ ਕੋਸ਼ਿਸ਼ ਕੀਤੀ।

    ਇਕ ਦੂਜੇ ਨੂੰ ਜ਼ਰਾ ਵੀ ਸਮਝਣ ਤੋਂ ਬਿਨਾਂ ਉਹ ਆਪੋ-ਆਪਣੇ ਰਾਹ ਪਏ।
    ਕਿਸੇ ਬਹੁਤੇ ਪੜ੍ਹੇ ਦਾਗ਼ਿਸਤਾਨੀ ਨੇ, ਜਿਹੜਾ ਅੰਗਰੇਜ਼ੀ ਦੇ ਪੂਰੇ ਢਾਈ ਲਫਜ਼ ਜਾਣਦਾ ਸੀ, ਮਗਰੋਂ ਅਬੂਤਾਲਿਬ ਨੂੰ ਸਭਿਆਚਾਰ ਦੀ ਮਹੱਤਤਾ ਬਾਰੇ ਯਕੀਨ ਕਰਾਉਣ ਦੀ ਕੋਸ਼ਿਸ਼ ਕੀਤੀ- ‘ਦੇਖਿਆ, ਸੱਭਿਆਚਾਰ ਦੀ ਕਿੰਨੀ ਮਹੱਤਤਾ ਹੈ। ਜੇ ਤੂੰ ਸੱਭਿਆਚਾਰ ਵਾਲਾ ਆਦਮੀ ਹੁੰਦਾ ਤਾਂ ਅੰਗਰੇਜ਼ ਨਾਲ ਗੱਲ ਤਾਂ ਕਰ ਸਕਦਾ, ਸਮਝਿਆ?” ਹਾਂ, ਸਮਝ ਤਾਂ ਗਿਆਂ’ ਅਬੂਤਾਲਿਬ ਨੇ ਜਵਾਬ ਦਿੱਤਾ। ‘ਸਿਰਫ਼ ਇਹ ਸਮਝ ਨਹੀਂ ਆਈ ਕਿ ਅੰਗਰੇਜ਼ ਨੂੰ ਮੇਰੇ ਨਾਲੋਂ ਜ਼ਿਆਦਾ ਪੜ੍ਹਿਆ-ਲਿਖਿਆ ਕਿਉਂ ਸਮਝਿਆ ਜਾਏ? ਉਹ ਵੀ ਤਾਂ ਉਨ੍ਹਾਂ ਬੋਲੀਆਂ ਵਿਚੋਂ ਇਕ ਵੀ ਨਹੀਂ ਸੀ ਜਾਣਦਾ, ਜਿਨ੍ਹਾਂ ਵਿਚ ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ।’ਅੱਜ ਲੋਕ-ਭਾਸ਼ਾਵਾਂ ਦੇ ਮਾਮਲੇ ਵਿਚ ਲਗਭਗ ਇਹ ਹੀ ਸਥਿਤੀ ਹੈ। ਵਿਸ਼ਵ ਬਾਜ਼ਾਰ ਦੀਆਂ ਸ਼ਕਤੀਆਂ ਨੇ ਇਹ ਧੁੰਮਾਉਣ ਲਈ ਪੂਰਾ ਤਾਣ ਲਾਇਆ ਹੋਇਆ ਹੈ ਕਿ ਅੱਜ ਦੇ ਯੁੱਗ ਵਿਚ ਜਿਹੜਾ ਅੰਗਰੇਜ਼ੀ ਨਹੀਂ ਜਾਣਦਾ, ਉਹ ਸੱਭਿਅਕ ਹੀ ਨਹੀਂ। ਜਦਕਿ ਇਹ ਕਿਸੇ ਦੇ ਸੱਭਿਅਕ ਹੋਣ ਦਾ ਕੋਈ ਮਾਪਦੰਡ ਨਹੀਂ ਹੈ। ਸਗੋਂ ਅਸੱਭਿਅਕ ਤਾਂ ਉਹ ਹੈ, ਜਿਹੜਾ ਆਪਣੀ ਬੋਲੀ, ਆਪਣੀ ਭਾਸ਼ਾ ਤੋਂ ਮੁਨਕਰ ਹੈ। ਠੀਕ ਹੈ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ ਪਰ ਅੰਗਰੇਜ਼ੀ ਨਾਲ ਹੀ ਬੰਦੇ ਦਾ ਪਾਰ-ਉਤਾਰਾ ਹੋਣਾ ਹੈ, ਇਹ ਗਲਤ ਹੈ। ਭਾਸ਼ਾਵਾਂ ਤਾਂ ਜਿੰਨੀਆਂ ਆਉਂਦੀਆਂ ਹੋਣ, ਓਨਾ ਹੀ ਚੰਗਾ ਹੈ ਪਰ ਇਹ ਸਭ ਕੁਝ ਆਪਣੀ ਭਾਸ਼ਾ ਦੀ ਕਬਰ ‘ਤੇ ਉਸਰੇ, ਇਹ ਖੁਦਕੁਸ਼ੀ ਕਰਨ ਵਾਂਗ ਹੈ।

    ਅੰਗਰੇਜ਼ੀ ਦਾ ਕੋਈ ਵਿਰੋਧ ਨਹੀਂ ਹੈ ਪਰ ਜਿਸ ਅੰਗਰੇਜ਼ੀ ਦੇ ਢੋਲ ਵਜਾਏ ਜਾ ਰਹੇ ਹਨ, ਉਹਦਾ ਸੱਚ ਵੀ ਤਾਂ ਜਾਣ ਲੈਣਾ ਚਾਹੀਦਾ ਹੈ। ਅੰਗਰੇਜ਼ੀ ਨੂੰ ਕੌਮਾਂਤਰੀ ਭਾਸ਼ਾ ਕਹਿ-ਕਹਿ ਕੇ ਏਨੀ ਬੁਰੀ ਤਰ੍ਹਾਂ ਸਾਡੇ ਮਗਰ ਪਾ ਦਿੱਤਾ ਗਿਆ ਹੈ ਕਿ ਬੰਦਾ ਸੋਚਣ ਲੱਗ ਪੈਂਦਾ ਹੈ ਕਿ ਜੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਮੇਰਾ ਤਾਂ ਜੀਣਾ ਹੀ ਵਿਅਰਥ ਹੈ। ਅੰਗਰੇਜ਼ੀ ਨਾ ਸਿੱਖ ਸਕਣ ਦੀ ਨਮੋਸ਼ੀ ਨੇ ਹੀ ਸਾਡੇ ਬਹੁਤ ਸਾਰੇ ਨੌਜਵਾਨਾਂ ਨੂੰ ਮਾਨਸਿਕ ਰੋਗੀ ਤੱਕ ਬਣਾ ਧਰਿਆ ਹੈ ਜਦਕਿ ਸੱਚ ਇਹ ਹੈ ਕਿ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਹੈ ਹੀ ਨਹੀਂ। ਅੰਗਰੇਜ਼ੀ ਨੂੰ ਕੌਮਾਂਤਰੀ ਭਾਸ਼ਾ ਵਜੋਂ ਧੁੰਮਾਉਣ ‘ਚ ਜੁਟੀਆਂ ‘ਤਾਕਤਾਂ’ ਨੂੰ ਹੀ ਸਵਾਲ ਹੈ ਕਿ ਜੇਕਰ ਬਰਤਾਨੀਆ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਵਰਗੇ ਮੁਲਕਾਂ ਵਿਚ ਵਰਤੀ ਜਾਣ ਵਾਲੀ ਅੰਗਰੇਜ਼ੀ ਵਿਚ ਵੀ ਕਾਫ਼ੀ ਸਾਰਾ ਫ਼ਰਕ ਹੈ ਤਾਂ ਇਹ ਕੌਮਾਂਤਰੀ ਭਾਸ਼ਾ ਕਿਵੇਂ ਹੋਈ? ਇਸ ਤੋਂ ਵੀ ਅੱਗੇ ਜੇਕਰ ਆਬਾਦੀ ਦੇ ਲਿਹਾਜ਼ ਨਾਲ ਦੇਖਣਾ ਹੋਵੇ ਤਾਂ ਵੀ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਦਾ ਦਰਜਾ ਕਿਸੇ ਵੀ ਸੂਰਤ ਵਿਚ ਹਾਸਲ ਕਰਨ ਦੇ ਯੋਗ ਨਹੀਂ ਹੈ। ਸੰਸਾਰ ਦੀ ਕੁੱਲ ਆਬਾਦੀ ਦਾ ਵੱਡਾ ਹਿੱਸਾ ਸਮੋਈ ਬੈਠੇ ਚੀਨ ਅਤੇ ਭਾਰਤ ਦੇ ਨਾਲ-ਨਾਲ ਸਾਰੇ ਏਸ਼ੀਆ ਅਤੇ ਅਫਰੀਕਾ ਦੇ ਕਿਸੇ ਵੀ ਮੁਲਕ ਵਿਚ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ। ਯੂਰਪ ਅਤੇ ਅਮਰੀਕਾ ਦੇ ਕੁਝ ਮੁਲਕਾਂ ਵਿਚ ਵੀ ਅੰਗਰੇਜ਼ੀ ਨਹੀਂ ਬੋਲੀ ਜਾਂਦੀ। ਦੁਨੀਆ ਦੀ ਬਹੁਤੀ ਆਬਾਦੀ ਅੰਗਰੇਜ਼ੀ ਨਾਂਅ ਦੀ ਸ਼ੈਅ ਤੋਂ ਜਾਣੂ ਤੱਕ ਹੀ ਨਹੀਂ। ਇਸ ਲਿਹਾਜ਼ ਨਾਲ ਕਿਵੇਂ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ੀ ਕੌਮਾਂਤਰੀ ਭਾਸ਼ਾ ਹੈ ਤੇ ਜਿਹੜੇ ਲੋਕ ਅੰਗਰੇਜ਼ੀ ਨੂੰ ਰੁਜ਼ਗਾਰ ਨਾਲ ਜੋੜ ਕੇ ਪੇਸ਼ ਕਰ ਰਹੇ ਹਨ, ਉਨ੍ਹਾਂ ਲਈ ਇਹ ਸ਼ੀਸ਼ਾ ਹੈ ਕਿ ਅੰਗਰੇਜ਼ੀ ਤੋਂ ਅਨਜਾਣ ਦੁਨੀਆ ਦੀ 75-80 ਫੀਸਦੀ ਆਬਾਦੀ ਦੀ ਰੋਜ਼ੀ-ਰੋਟੀ ਆਪੋ-ਆਪਣੀ ਭਾਸ਼ਾ ਵਿਚ ਹੀ ਚੱਲ ਰਹੀ ਹੈ।

    ਦਰਅਸਲ, ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਸ਼ਾਵਾਂ ਦਾ ਆਪਸੀ ਸਬੰਧ ਸਮਾਜਿਕ ਅਤੇ ਭੂਗੋਲਿਕ ਰਿਸ਼ਤਿਆਂ ਨਾਲ ਜੁੜਿਆ ਹੁੰਦਾ ਹੈ। ਕਿਸੇ ਵੀ ਇਕ ਭਾਸ਼ਾ ਨੂੰ ਦੂਸਰੀ ਭਾਸ਼ਾ ਜਾਂ ਸਮਾਜ ‘ਤੇ ਥੋਪਣਾ ਕਦੇ ਵੀ ਸਹਿਣ ਨਹੀਂ ਕੀਤਾ ਜਾ ਸਕਦਾ। ਇਹ ਵਿਸ਼ਵ ਵਿਆਪੀ ਬਾਜ਼ਾਰੀ ਸ਼ਕਤੀਆਂ ਦੀ ਸਾਡੇ ਵਰਗੇ ਸਮਾਜਾਂ ਨੂੰ ਮਾਨਸਿਕ ਤੌਰ ‘ਤੇ ਗੁਲਾਮ ਕਰਨ ਦੀਆਂ ਕੋਸ਼ਿਸ਼ਾਂ ਹਨ।

    ਪੰਜਾਬੀ ਬੋਲੀ, ਭਾਸ਼ਾ ਤੇ ਸੱਭਿਆਚਾਰ ਨਾਲ ਵੀ ਇਹੋ ਕੁਝ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਡੇ ਮਾਮਲੇ ਵਿਚ ਇਕ ਦੁੱਖਦਾਇਕ ਪਹਿਲੂ ਇਹ ਵੀ ਹੈ ਕਿ ਅਸੀਂ ‘ਬਾਹਰਲਿਆਂ’ ਨਾਲ ਤਾਂ ਲੜ ਹੀ ਰਹੇ ਹਾਂ, ਸਾਨੂੰ ‘ਆਪਣਿਆਂ’ ਨਾਲ ਵੀ ਆਢਾ ਲੈਣਾ ਪੈ ਰਿਹਾ ਹੈ, ਕਿਉਂਕਿ ਸਾਡੇ ਇਨ੍ਹਾਂ ‘ਆਪਣਿਆਂ’ ਦੀ ਹੀ ਨਾਲਾਇਕੀ ਹੈ ਕਿ ਅੱਜ ਤੱਕ ਸਰਕਾਰੀ ਦਫ਼ਤਰਾਂ ਵਿਚ ਵੀ ਪੰਜਾਬੀ ਨੂੰ ਸਤਿਕਾਰ ਵਾਲਾ ਰੁਤਬਾ ਨਹੀਂ ਮਿਲਿਆ। ਅੰਗਰੇਜ਼ੀ ਜ਼ਹਿਨੀਅਤ ਦੇ ਗੁਲਾਮ ਸਾਡੇ ਸਿਆਸੀ ਆਗੂ ਪਿੰਡਾਂ ਵਿਚ ਜਾ ਕੇ ਵੋਟਾਂ ਤਾਂ ਸ਼ੁੱਧ ਪੰਜਾਬੀ ਵਿਚ ਮੰਗਦੇ ਹਨ ਪਰ ਆਪਣੇ ਦਫ਼ਤਰਾਂ ਵਿਚ ਪੰਜਾਬੀ ਨੂੰ ਵੜਨ ਤੱਕ ਨਹੀਂ ਦਿੰਦੇ। ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਕਚਹਿਰੀਆਂ, ਤਹਿਸੀਲਾਂ ਆਦਿ ਵਿਚ ਵੀ ਪਹਿਲੋਂ ਹੀ ਪੰਜਾਬੀ ਨੂੰ ਕੋਈ ਨਹੀਂ ਪੁੱਛਦਾ ਹੁਣ ਤਾਂ ਸਕੂਲਾਂ, ਕਾਲਜਾਂ ਵਿਚੋਂ ਵੀ ਪੰਜਾਬੀ ਨੂੰ ਬੇਦਖ਼ਲ ਕਰਨ ਦੀਆਂ ਘਾੜਤਾਂ ਘੜ ਲਈਆਂ ਗਈਆਂ ਹਨ। ਸਰਕਾਰੀ ਸਕੂਲਾਂ ਵਿਚ ਪੰਜਾਬੀ ਦੇ ਉਪਰ ਅੰਗਰੇਜ਼ੀ ਨੂੰ ਬਿਠਾ ਦਿੱਤਾ ਗਿਆ ਹੈ। ਉਂਝ ਵੀ ਸਰਕਾਰੀ ਸਕੂਲੀ ਸਿੱਖਿਆ ਦਾ ਪੂਰੀ ਤਰ੍ਹਾਂ ਭੋਗ ਹੀ ਪੈਣ ਜਾ ਰਿਹਾ ਹੈ ਤੇ ਖੁੰਬਾਂ ਵਾਂਗ ਉੱਗ ਰਹੇ ਪ੍ਰਾਈਵੇਟ ਸਕੂਲਾਂ ਵਿਚ ਤਾਂ ਹੋਰ ਵੀ ਜ਼ੁਲਮ ਹੋ ਰਿਹਾ ਹੈ। ਇਨ੍ਹਾਂ ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹ ਸਭ ਹਾਕਮਾਂ ਦੇ ਨੱਕ ਹੇਠ ਹੀ ਨਹੀਂ ਹੋ ਰਿਹਾ ਸਗੋਂ ਮਰਜ਼ੀ ਨਾਲ ਵਾਪਰ ਰਿਹਾ ਹੈ। ਨਹੀਂ ਤਾਂ ਕੀ ਕਾਰਨ ਹੈ ਕਿ ਪੰਜਾਬ ਰਾਜ ਭਾਸ਼ਾ ਐਕਟ ਵਿਚ ਸਜ਼ਾ ਦੀ ਧਾਰਾ ਅੱਜ ਤੱਕ ਸ਼ਾਮਿਲ ਨਹੀਂ ਕੀਤੀ ਗਈ। ਹਾਲਾਤ ਕਾਫ਼ੀ ਦੁਖੀ ਕਰਨ ਵਾਲੇ ਹਨ ਪਰ ਕਾਲਮ ਦੀ ਸੀਮਾ ਹੈ ਕਿ ਅਸੀਂ ਹੋਰ ਵਿਸਥਾਰ ਵਿਚ ਨਹੀਂ ਜਾ ਸਕਦੇ। ਪਿਛਲੇ ਦਿਨਾਂ ਦੌਰਾਨ ਪੰਜਾਬੀ ਦੇ ਹੱਕ ਦੀ ਲੜਾਈ ਲੜਨ ਵਾਲੀਆਂ ਕੁਝ ਧਿਰਾਂ ਨੇ ਖੁੱਲ੍ਹੇਆਮ ਜੰਗ ਦਾ ਐਲਾਨ ਕੀਤਾ ਹੈ, ਇਹਦੀ ਚਰਚਾ ਜ਼ਰੂਰੀ ਹੈ।

    ਪਿਛਲੇ ਦਿਨੀਂ ਚੰਡੀਗੜ੍ਹ ਅਤੇ ਜਲੰਧਰ ਵਿਚ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਦੀ ਅਗਵਾਈ ਵਿਚ ‘ਪੰਜਾਬ ਜਾਗ੍ਰਿਤੀ ਮੰਚ’ ਅਤੇ ਪੰਜਾਬੀ ਭਾਸ਼ਾ ਅਕਾਦਮੀ ਨੇ ਪੰਜਾਬ ਦੇ ਬੁੱਧੀਜੀਵੀਆਂ, ਲੇਖਕਾਂ ਅਤੇ ਹੋਰਨਾਂ ਸਾਹਿਤਕ ਜਥੇਬੰਦੀਆਂ ਨੂੰ ਮਾਂ-ਬੋਲੀ ਦੇ ਸੰਘਰਸ਼ ਵਿਚ ਇਕੱਠੇ ਹੋਣ ਦਾ ਸੱਦਾ ਦਿੱਤਾ। ਇਹਦੇ ਨਤੀਜੇ ਕਾਫੀ ਚੰਗੇ ਨਿਕਲ ਰਹੇ ਹਨ। ਪੰਜਾਬ ਵਿਚ ਕੁਝ ਹਲਚਲ ਹੁੰਦੀ ਦਿਖਾਈ ਦੇ ਰਹੀ ਹੈ। ਚੰਡੀਗੜ੍ਹ ਵਿਚ ‘ਪੰਜਾਬੀ ਬਚਾਓ ਮੰਚ’ ਵੀ ਲਗਾਤਾਰ ਸਰਗਰਮ ਹੋਇਆ ਹੈ। ਅੰਮ੍ਰਿਤਸਰ ਵਿਚ ‘ਜਨਵਾਦੀ ਲੇਖਕ ਸੰਘ’ ਨੇ ‘ਬੋਲੀ ਦਿਵਸ’ ਮਨਾਉਂਦਿਆਂ ਮਾਂ-ਬੋਲੀ ਨੂੰ ਹੱਕੀ ਸਥਾਨ ਦਿਵਾਉਣ ਦੀ ਲੜਾਈ ਵਿਚ ਪੇਸ਼-ਪੇਸ਼ ਰਹਿਣ ਦਾ ਐਲਾਨ ਕੀਤਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਰਬਸੰਮਤੀ ਨਾਲ ਚੋਣ ਹੋਈ ਹੈ ਤੇ ਇਹਦੇ ਪ੍ਰਧਾਨ ਪ੍ਰੋ: ਅਨੂਪ ਵਿਰਕ ਤੇ ਜਨਰਲ ਸਕੱਤਰ ਡਾ: ਸਰਬਜੀਤ ਸਿੰਘ ਨੇ ਸਿਰਫ਼ ਪੰਜਾਬ ਹੀ ਨਹੀਂ, ਪੰਜਾਬੋਂ ਬਾਹਰ ਬੈਠੀਆਂ ਆਪਣੀ ਭਾਸ਼ਾ, ਬੋਲੀ ਤੇ ਸੱਭਿਆਚਾਰ ਲਈ ਕੰਮ ਕਰਦੀਆਂ ਜਥੇਬੰਦੀਆਂ ਨੂੰ ਇਕ ਸਾਂਝੇ ਮੰਚ ‘ਤੇ ਲਿਆਉਣ ਦੇ ਯਤਨ ਕਰਨ ਦਾ ਐਲਾਨ ਕੀਤਾ ਹੈ। ਇਹ ਚੰਗੀ ਸ਼ੁਰੂਆਤ ਹੈ। ਲੋੜ ਦਰਅਸਲ ਇਹ ਹੈ ਕਿ ਦੋਵੇਂ ਕੇਂਦਰੀ ਪੰਜਾਬੀ ਲੇਖਕ ਸਭਾਵਾਂ, ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਜਾਗ੍ਰਿਤੀ ਮੰਚ, ਪੰਜਾਬੀ ਬਚਾਓ ਮੰਚ, ਪੰਜਾਬੀ ਸੱਥ ਅਤੇ ਹੋਰ ਸਰਗਰਮ ਜਥੇਬੰਦੀਆਂ ਅਤੇ ਅਦਾਰੇ ਪੰਜਾਬੀ ਦੇ ਰੁਤਬੇ ਨੂੰ ਬਹਾਲ ਕਰਵਾਉਣ ਲਈ ਸਾਂਝੇ ਹੰਭਲੇ ਮਾਰਦੇ ਹੋਏ ਆਪਣਾ ਘੇਰਾ ਹੋਰ-ਹੋਰ ਵਿਸ਼ਾਲ ਕਰਦੇ ਜਾਣ। ਪੰਜਾਬੀ ਭਾਸ਼ਾ, ਬੋਲੀ ਅਤੇ ਸੱਭਿਆਚਾਰ ਦੀ ਲੜਾਈ ਹੁਣ ਕਿਸੇ ‘ਕੱਲੇ ਕਾਰੇ ਬੰਦੇ ਜਾਂ ਜਥੇਬੰਦੀ ਦਾ ਕੰਮ ਨਹੀਂ ਰਿਹਾ। ਇਹਦੇ ਲਈ ਹਰ ਪੰਜਾਬੀ ਬੰਦੇ ਦੀ ਆਵਾਜ਼ ਲੋੜੀਂਦੀ ਹੈ। ਪੰਜਾਬੀਆਂ ਨੂੰ ਸਮਝਣਾ ਪਵੇਗਾ ਕਿ ਤੁਸੀਂ ਤਾਂ ਹੀ ਬਚੋਗੇ ਜੇ ਤੁਹਾਡੀ ਭਾਸ਼ਾ, ਤੁਹਾਡੀ ਬੋਲੀ ਬਚੇਗੀ। ਆਵਾਮ ਦੀ ਲੜਾਈ ਬਣਾਇਆਂ ਹੀ ਹਾਕਮਾਂ ਦੇ ਕੰਨਾਂ ਵਿਚ ਆਵਾਜ਼ ਪੈਣੀ ਹੈ। ਲੋਕਾਂ ਦਾ ਦਬਾਅ ਹੀ ਹੁਣ ਬਚਾਅ ਦਾ ਇਕੋ-ਇਕ ਤਰੀਕਾ ਹੈ।

    ਰਸੂਲ ਹਮਜ਼ਾਤੋਵ ਦੇ ਇਸ ਕਥਨ ਨਾਲ ਹੀ ਆਪਣੀ ਗੱਲ ਖਤਮ ਕਰਦੇ ਹਾਂ- ‘ਮੇਰੇ ਲਈ, ਕੌਮਾਂ ਦੀਆਂ ਬੋਲੀਆਂ ਆਕਾਸ਼ ਵਿਚਲੇ ਸਿਤਾਰਿਆਂ ਵਾਂਗ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਸਿਤਾਰੇ ਇਕ ਵੱਡੇ ਸਾਰੇ ਸਿਤਾਰੇ ਵਿਚ ਮਿਲ ਕੇ ਇਕ ਹੋ ਜਾਣ, ਜਿਸ ਨੇ ਅੱਧਾ ਆਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ ਪਰ ਆਕਾਸ਼ ਵਿਚ ਸਿਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਆਪਣਾ ਸਿਤਾਰਾ ਰੱਖਣ ਦਿਓ।

    ਮੈਨੂੰ ਆਪਣਾ ਸਿਤਾਰਾ ਪਿਆਰਾ ਹੈ-ਮੇਰੀ ਮਾਂ ਬੋਲੀ।’

  8. ਮੇਰੀ ਮਾਂ ਬੋਲੀ ਨੂੰ ਮਾਰ ਰਹੇ ਹੈ
    ਮੇਰੀ ਜਿੰਦ ਨੂੰ ਸਾੜ ਰਹੇ ਹੈ‍‍ |
    ਹੋਰ ਕੋਈ ਕੌਮ ਹੈ ਸਾਡੇ ਵਾਰਗੀ?
    ਹੋਰ ਕੋਈ ਅੰਗਰੇਜ਼ੀ ਲਈ ਮਰਗੀ?
    ਪੰਜਾਬੀ ਨੂੰ ਕਾਮਜ਼ਾਬੀ ਮਾਰ ਗਈ |
    ਲਾਲਚੀ ਤੁਹਾਨੂੰ ਵਾਰ ਗਈ |
    ਬੇਸ਼ਾਰਮ ਲੋਕ ਬੇਸ਼ਾਰਮ ਜੋਕ |
    ਕੇਰੇ ਹਿਆਬ ਨਾਲ ਤੁਸੀ ਹੁਣ ਪੰਜਾਬੀ?
    ਤੁਹਾਡੇ ਖਿਆਲ ਤਾਂ ਹੈ ਬੇਸੁਆਦੀ |
    ਰੂਪ ਢਿੱਲੋਂ

  9. Harjinder kaur

    June 20, 2008 at 8:19 pm

    Sat sri akal sidhu sahab.
    sab ton zyada khushi taan eh hoyi k tusin Bathinde de rehan wale hon.Mainu bahut yaad aunda hai Bathinda.Te eham gall eh hai k tuhade swaal vekh k mainu taan ehi laggda hai k ehna da haan pakhi hungara 30-40 percent hi houga. Mainu Punjabi sahit naal lagao hai te main Bartanian diyan libraries vichon same same te kitabaan lai k parhdi rehndi haan bhaven main ethe MBA karn layi aayi haan. Mainu Nanak singh jee de novels ne bahut parbhavat kita te Sekhon sahab jee diyan kahaniyan ne v. kehan da bhav changa jaan maara taan parhke hi pata laggda hai par tusin kayi mere warge bhainan-bhravaan diyan akhan khol dittiyan han. Parmatma tuhanu lammiyan umraan bakhshan

  10. ssa harjinder ji…

    bahut khushi hoi tuhada comment pad ke…bahut wadia gal hai k tuhanu kitaban paran da shauk hai…mainu b ruchi hai books paran ch…so same same te kosish karda paran di..jinna k ho sake..baki punjabi de akhbar paran di kosish karidi..jo b online milda hai..punjab to bahar hon karke eh cheezan thodian ghat mildian ne…

    sahi kiha tusi bahut ghat swaal ne jinna de jawab haan ch ne…afsos…dar afsos…punjabi nu eh din dekhne pai rahe ne….

    aas karo k lokan ch kuch jagrati aave…te punjabi nu apni bandi respect mile…

    tuhadian shub ishavan lai mehrbani….aaunde jande raho….

    rab rakha…

Leave a Reply

Your email address will not be published. Required fields are marked *